SGPC Recruitment 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਧੀਨ ਚੱਲ ਰਹੇ ਸਕੂਲਾਂ ਲਈ ਟੀਚਿੰਗ ਅਸਾਮੀਆਂ ਦੀ ਭਰਤੀ ਦਾ ਨੋਟੀਫਿਕੇਸ਼ਨ ਵੈੱਬਸਾਈਟ https://desgpc.org/ ਤੇ ਜਾਰੀ ਕੀਤਾ ਹੈ।
ਉਮੀਦਵਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈੱਬਸਾਈਟ https://desgpc.org/ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 05-02-2024 ਹੈ।
ਜੋ ਉਮੀਦਵਾਰ online ਫਾਰਮ ਭਰਨ ਤੋਂ ਰਹਿ ਗਏ ਸਨ। ਉਹ ਯੋਗ ਉਮੀਦਵਾਰ ਸਬੂਤ ਵਜੋਂ ਯੂਜ਼ਰ ਆਈਡੀ(User Id) ਪੇਸ਼ ਕਰਨ ਉਪਰੰਤ ਇੰਟਰਵਿਊ ਮੌਕੇ ਦਫਤਰ ਵਿੱਚ ਨਗਦ ਫੀਸ ਜਮਾਂ ਕਰਾ ਕੇ ਰਸੀਦ ਕਟਵਾਉਣ ਉਪਰੰਤ ਇੰਟਰਵਿਊ ਦੇ ਸਕਦੇ ਹਨ।
SGPC Recruitment 2024 Overview
ਸੰਸਥਾ ਦਾ ਨਾਮ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ |
ਪੋਸਟ ਦਾ ਨਾਮ | ਟੀਚਰ |
ਸ਼੍ਰੇਣੀ | ਅਧਿਆਪਕ (ਪੀ.ਜੀ.ਟੀ.)/ਅਧਿਆਪਕ (ਟੀ.ਜੀ.ਟੀ.) |
SGPC Recruitment ਅਧਿਕਾਰਤ ਵੈੱਬਸਾਈਟ | https://desgpc.org/ |
Location | ਸ੍ਰੀ ਅੰਮ੍ਰਿਤਸਰ ਸਾਹਿਬ |
Whatsapp Channel | Follow Whatsapp Channel |
SGPC Recruitment 2024 Important Information
- ਜੋ ਉਮੀਦਵਾਰ online ਫਾਰਮ ਭਰਨ ਤੋਂ ਰਹਿ ਗਏ ਸਨ। ਉਹ ਯੋਗ ਉਮੀਦਵਾਰ ਸਬੂਤ ਵਜੋਂ ਯੂਜ਼ਰ ਆਈਡੀ (User Id) ਪੇਸ਼ ਕਰਨ ਉਪਰੰਤ ਇੰਟਰਵਿਊ ਮੌਕੇ ਦਫਤਰ ਵਿੱਚ ਨਗਦ ਫੀਸ ਜਮਾਂ ਕਰਾ ਕੇ ਰਸੀਦ ਕਟਵਾਉਣ ਉਪਰੰਤ ਇੰਟਰਵਿਊ ਦੇ ਸਕਦੇ ਹਨ।
- ਵਿਸ਼ਾ ਅਧਿਆਪਕ (ਪੀ.ਜੀ.ਟੀ.) ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ, ਗੈ੍ਰਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿਚ ਘੱਟ ਤੋਂ ਘੱਟ 55% ਅੰਕ ਹੋਣੇ ਲਾਜ਼ਮੀ ਹਨ। ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਵਿਚ ਹੀ ਹੋਣੀ ਚਾਹੀਦੀ ਹੈ।
- ਫਿਜ਼ੀਕਲ ਐਜੂਕੇਸ਼ਨ ਦੀ ਅਸਾਮੀ ਲਈ ਐਮ.ਪੀਐਡ. ਡਿਗਰੀ, ਮਿਊਜ਼ਿਕ ਦੀ ਅਸਾਮੀ ਲਈ ਐਮ.ਏ. (ਮਿਊਜ਼ਿਕ), ਆਰਟ ਐਂਡ ਕਰਾਫਟ ਦੀ ਅਸਾਮੀ ਐਮ.ਏ. (ਫਾਈਨ ਆਰਟਸ) ਅਤੇ ਕੰਪਿਊਟਰ ਲਈ ਮਾਸਟਰ ਡਿਗਰੀ ਕੰਪਿਊਟਰ ਵਿਸ਼ੇ ਵਿਚ ਹੋਣੀ ਚਾਹੀਦੀ ਹੈ ਅਤੇ ਉਕਤ ਵਿਸ਼ਿਆਂ ਲਈ ਬੀ.ਐੱਡ. ਲਾਜ਼ਮੀ ਨਹੀਂ ਹੈ।
- ਜਨਰਲ ਅਧਿਆਪਕਾਂ ਲਈ ਉਮੀਦਵਾਰ ਨੇ ਗੈ੍ਰਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਡਿਗਰੀਆਂ ਵਿੱਚ ਘੱਟ ਤੋਂ ਘੱਟ 50% ਅੰਕ ਹੋਣੇ ਲਾਜ਼ਮੀ ਹਨ। CTET/PTET ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
- ਨਰਸਰੀ ਅਧਿਆਪਕ (ਐਨ.ਟੀ.ਟੀ.) ਪੋਸਟਾਂ ਲਈ ਉਮੀਦਵਾਰ ਨੇ +2, ਐਅ.ਟੀ.ਟੀ. ਕੀਤੀ ਹੋਣੀ ਲਾਜ਼ਮੀ ਹੈ।
- ਉਮੀਦਵਾਰ ਨੇ ਦਸਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ।
- ਉਮੀਦਵਾਰ ਦਾ ਤਜ਼ਰਬਾ ਕੇਵਲ ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਦਾ ਹੀ ਮੰਨਿਆ ਜਾਵੇਗਾ ਅਤੇ ਤਜ਼ਰਬਾ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਤਸਦੀਕ ਹੋਣਾ ਲਾਜ਼ਮੀ ਹੈ।
- ਉਮੀਦਵਾਰਾਂ ਦੀ ਗਿਣਤੀ ਵੱਧ ਹੋਣ ਦੀ ਸੂਰਤ ਵਿੱਚ ਲਿਖਤੀ ਟੈਸਟ ਵੀ ਲਿਆ ਜਾ ਸਕਦਾ ਹੈ।ਇਹ ਟੈਸਟ ,Multiple choice questions ਦਾ ਹੋਵੇਗਾ ਟੈਸਟ ਦਾ ਸਿਲੇਬਸ ਜਰਨਲ ਅੰਗਰੇਜ਼ੀ, ਸਿੱਖ ਹਿਸਟਰੀ,General awareness and Teaching Aptitude ਹੈ। ਟੀ.ਜੀ.ਟੀ /ਪੀ.ਜੀ.ਟੀ (ਵਿਸ਼ਾ ਅਧਿਆਪਕ) ਲਈ Multiple choice questions ਟੈਸਟ ਹੋਵੇਗਾ। ਟੈਸਟ ਦਾ ਸਿਲੇਬਸ ਸੰਬੰਧਿਤ ਵਿਸ਼ਾ ਜਰਨਲ ਅੰਗਰੇਜ਼ੀ,ਸਿੱਖ ਹਿਸਟਰੀ,General awareness and Teaching Aptitude ਹੈ।
- ਉਮੀਦਵਾਰ ਚੰਗੇ ਅਕਾਦਮਿਕ ਪਿਛੋਕੜ ਵਾਲੇ ਅਤੇ ਅੰਗਰੇਜ਼ੀ ਬੋਲਣ ਵਿਚ ਨਿਪੁੰਨਤਾ ਖਾਸ ਕਰਕੇ (ਸੀ.ਬੀ.ਐਸ.ਈ. ਸਕੂਲਾਂ ਲਈ) ਰੱਖਦੇ ਹੋਣ।
- ਇੰਟਰਵਿਊ ਸਮੇਂ ਉਮੀਦਵਾਰ ਕੋਲ ਮਾਸਟਰ ਡਿਗਰੀ (ਪੋਸਟ ਗਰੈਜੂਏਸ਼ਨ ਅਤੇ ਬੀ.ਐਡ) ਦਾ ਫਾਈਨਲ ਰਿਜ਼ਲਟ ਹੋਣਾ ਲਾਜ਼ਮੀ ਹੈ।
- ਇੰਟਰਵਿਊ ਸਮੇਂ ਉਮੀਦਵਾਰ ਨੂੰ ਆਪਣੀ ਯੋਗਤਾ ਅਤੇ ਤਜ਼ਰਬੇ ਦੇ ਅਸਲ ਦਸਤਾਵੇਜ਼ (ਸਮੇਤ 2 ਸੈੱਟ ਫੋਟੋਕਾਪੀ) ਨਾਲ ਲੈ ਕੇ ਆਉਣੇ ਲਾਜ਼ਮੀ ਹਨ।
- ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ।
- ਅਸਾਮੀਆਂ ਦੀ ਗਿਣਤੀ ਵਰਕਲੋਡ ਅਨੁਸਾਰ ਘੱਟ-ਵੱਧ ਹੋ ਸਕਦੀ ਹੈ।
- ਨਿਮਨ ਹਸਤਾਖਰੀ ਪਾਸ ਇੰਟਰਵਿਊ ਨੂੰ ਰੱਦ/ਮੁਲਤਵੀ ਕਰਨ ਦਾ ਅਧਿਕਾਰ ਰਾਖਵਾਂ ਹੈ।
- ਇੰਟਰਵਿਊ ਲਈ ਆਉਣ ਵਾਸਤੇ ਉਮੀਦਵਾਰਾਂ ਨੂੰ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।
- ਉਮੀਦਵਾਰ ਇੰਟਰਵਿਊ ਤੇ ਆਉਣ ਤੋਂ ਇੱਕ ਦਿਨ ਪਹਿਲਾਂ ਵੈੱਬਸਾਈਟ (https://desgpc.org/) ਜਰੂਰ ਦੇਖਣ ਕਿਉਂਕਿ ਇੰਟਰਵਿਊ ਦੀ ਮਿਤੀ/ਸਮਾਂ ਬਦਲਿਆ ਜਾ ਸਕਦਾ ਹੈ।
SGPC Recruitment 2024 Fees : ਫਾਰਮ ਫੀਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਲਈ ਟੀਚਿੰਗ ਅਸਾਮੀਆਂ ਦੀ ਭਰਤੀ ਲਈ ਆਨਲਾਈਨ ਰਜਿਸਟਰੇਸ਼ਨ ਫੀਸ: 500/- ਰੁਪਏ।
SGPC Recruitment 2024 ਅਸਾਮੀਆਂ ਦਾ ਵੇਰਵਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਲਈ ਟੀਚਿੰਗ ਅਸਾਮੀਆਂ ਦੀ ਭਰਤੀ ਦਾ ਵੇਰਵਾ ਇਸ ਪ੍ਰਕਾਰ ਹੈ ਜੀ:-
How to apply online for SGPC Recruitment 2024 : ਐਸਜੀਪੀਸੀ ਭਰਤੀ 2024 ਲਈ ਆਨਲਾਈਨ ਅਰਜ਼ੀ ਕਿਵੇਂ ਦੇਣੀ ਹੈ
SGPC Recruitment ਫਾਰਮ ਭਰਨ ਲਈ ਥੱਲੇ ਦਿੱਤੇ ਗਏ ਸਟੈਪਸ ਨੂੰ ਫੋਲੋ ਕਰਨਾ ਹੈ:
- ਸਭ ਤੋਂ ਪਹਿਲਾਂ ਵਿਦਿਆਰਥੀ ਨੂੰ SGPC ਦੇ Official ਪੋਰਟਲ https://desgpc.org/ ਤੇ ਰਜਿਸਟਰ ਕਰਨਾ ਹੋਵੇਗਾ।
- ਆਪਣੇ ਵੇਰਵਿਆਂ ਨੂੰ ਵੈੱਬਸਾਈਟ ‘ਤੇ ਦਿੱਤੇ ਲਿੰਕ ‘ਤੇ ਰਜਿਸਟਰ ਕਰੋ।
- ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਆਈਡੀ/ਪਾਸਵਰਡ ਨਾਲ ਲੌਗਇਨ ਮਿਲੇਗਾ।
- ਲਾਗਿਨ ਕਰਕੇ ਅਤੇ ਨਿੱਜੀ ਵੇਰਵੇ ਭਰੋ।
- ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ।
- ਆਪਣੇ ਆਨਲਾਈਨ ਫਾਰਮ ਨੂੰ ਚੰਗੀ ਤਰਾਂ ਜਾਂਚ ਕਰੋ।
- ਫਾਰਮ ਭਰਨ ਤੋਂ ਬਾਅਦ ਆਪਣਾ ਫਾਰਮ ਪਿ੍ੰਟ ਕਰ ਲਵੋ।
SGPC Recruitment 2024 Important Links
SGPC Teacher Recruitment online link | Apply Online |
SGPC ਦੀ ਅਧਿਕਾਰਤ ਵੈੱਬਸਾਈਟ | https://desgpc.org/ |
ਵਧੇਰੇ ਜਾਣਕਾਰੀ ਲਈ ਦੇਖੋ | punjabjobadda.com |
Join WhatsApp Channel | Channel Link |
Join Telegram Channel | Telegram Link |
SGPC Recruitment 2024 Frequently Asked Questions
What is the Interview date for SGPC Teacher Recruitment 2024?
The interview is scheduled according to various posts on different dates by different colleges. Kindly visit official website for interview schedule.
What is Official website of SGPC?
The official Website of SGPC is https://desgpc.org/