School Summer Vacation:ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੰਜਾਬ ਦੇ ਸਾਰੇ ਸਕੂਲਾਂ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਘੋਸ਼ਿਤ ਕਰ ਦਿੱਤੀਆਂ ਹਨ।
ਵੱਧਦੀ ਗਰਮੀ ਦੇ ਮੱਦੇ ਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ।ਇਹ ਛੁੱਟੀਆਂ ਪੰਜਾਬ ਰਾਜ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਲਾਗੂ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਮੌਸਮ ਵਿਭਾਗ ਵੱਲੋਂ ਵੱਧਦੀ ਗਰਮੀ ਦੀਆਂ ਚੇਤਾਵਨੀਆਂ ਅਤੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਮੌਸਮ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਗਰਮੀ ਵਿੱਚ ਤਾਪਮਾਨ 50 ਡਿਗਰੀ ਤੋਂ ਵੱਧ ਹੋ ਸਕਦਾ ਹੈ ਜੋ ਕਿ ਚੰਗੇ ਸੰਕੇਤ ਨਹੀਂ ਹਨ।
Summer Vacation 2024: ਸਕੂਲੀ ਬੱਚੇ ਹਮੇਸ਼ਾ ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰਦੇ ਹਨ, ਜਿਸ ਦੌਰਾਨ ਬੱਚੇ ਆਪਣੀ ਦਾਦੀ ਦੇ ਘਰ ਜਾਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਂਦੇ ਹਨ। ਇਸ ਸਾਲ ਪੰਜਾਬ ਸਰਕਾਰ ਵੱਲੋਂ 40 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਦੀ ਗੱਲ ਕਰੀਏ ਤਾਂ ਇਹ ਛੁੱਟੀਆਂ 21 ਮਈ ਤੋਂ ਸ਼ੁਰੂ ਹੋਣਗੀਆਂ ਜੋ 30 ਜੂਨ ਤੱਕ ਜਾਰੀ ਰਹਿਣਗੀਆਂ, ਜਿਸ ਤੋਂ ਬਾਅਦ 1 ਜੁਲਾਈ ਤੋਂ ਸਕੂਲ ਮੁੜ ਸ਼ੁਰੂ ਹੋ ਜਾਣਗੇ।
School Summer Vacation Check :ਸਕੂਲ ਦੀਆਂ ਗਰਮੀਆਂ ਦੀਆਂ ਛੁੱਟੀਆਂ
ਪੰਜਾਬ ਸਰਕਾਰ ਨੇ ਗਰਮੀ ਦੀਆਂ ਛੁੱਟੀਆਂ ਘੋਸ਼ਿਤ ਕਰਦੇ ਹੋਏ ਇੱਕ ਨੋਟਿਸ ਵੀ ਜਾਰੀ ਕੀਤਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਵੀ ਬਹੁਤ ਵਾਇਰਲ ਹੋ ਰਿਹਾ ਹੈ। ਜ਼ਿਕਰ ਯੋਗ ਹੈ ਕਿ ਇੰਨੀ ਗਰਮੀ ਦੇ ਚੱਲਦੇ ਸਰਕਾਰ ਨੇ ਛੁੱਟੀਆਂ ਜਲਦ ਹੀ ਕੋਸ਼ਿਸ਼ ਕਰ ਦਿੱਤੀਆਂ ਹਨ।
ਸਾਰੇ ਬੱਚਿਆਂ ਨੂੰ ਛੁੱਟੀਆਂ Summer Holidays ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਵੀ ਹੋ ਰਿਹਾ ਸੀ ਕਿਉਂਕਿ ਵੱਧਦੇ ਤਾਪਮਾਨ ਨਾਲ ਸਕੂਲਾਂ ਵਿੱਚ ਜਾਣਾ ਅਤੇ ਉੱਥੇ ਪੜ੍ਹਾਈ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਸੀ।
ਸਭ ਤੋਂ ਵੱਧ ਖਤਰਾ ਛੋਟੇ ਬੱਚਿਆਂ ਦਾ ਹੁੰਦਾ ਹੈ ਜੋ ਕਿ ਜਲਦੀ ਬਿਮਾਰ ਪੈ ਜਾਂਦੇ ਹਨ ਜਿਸ ਕਰਕੇ ਬੱਚਿਆਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਛੁੱਟੀਆਂ ਦਾ ਫੈਸਲਾ ਐਲਾਨਿਆ ਗਿਆ ਹੈ।ਸੂਬੇ ‘ਚ ਗਰਮੀ ਦਾ ਖ਼ਤਰਾ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸਰਕਾਰ ਨੇ 20 ਮਈ ਨੂੰ ਛੁੱਟੀਆਂ ਦਾ ਐਲਾਨ ਕੀਤਾ ਸੀ 21 ਮਈ ਤੋਂ ਸਾਰੇ ਸਕੂਲਾਂ ਵਿੱਚ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ।
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਇਹ ਨੋਟਿਸ 20 ਮਈ ਨੂੰ ਜਾਰੀ ਕੀਤਾ ਗਿਆ ਹੈ।
School Summer Holidays Punjab
ਸਭ ਨੂੰ ਪਤਾ ਹੈ ਕਿ ਅਕਸਰ ਗਰਮੀ ਦੀਆਂ ਛੁੱਟੀਆਂ Summer Vacation ਇੱਕ ਜੂਨ ਤੋਂ ਸ਼ੁਰੂ ਹੁੰਦੀਆਂ ਹਨ ਅਤੇ 30 ਜੂਨ ਤੱਕ ਰਹਿੰਦੀਆਂ ਹਨ ਪਰ ਇਸ ਵਾਰ ਭਿਆਨਕ ਗਰਮੀ ਕਰਕੇ ਛੁੱਟੀਆਂ ਛੁੱਟੀਆਂ ਦਾ ਐਲਾਨ 20 ਮਈ ਨੂੰ ਕਰ ਦਿੱਤਾ ਗਿਆ ਹੈ।
ਟੀਚਰਾਂ ਅਤੇ ਸਰਕਾਰੀ ਅਧਿਕਾਰੀਆਂ ਲਈ ਦੁਖਦ ਖਬਰ ਇਹ ਵੀ ਹੈ ਕਿ ਉਹਨਾਂ ਨੂੰ ਪੰਜਾਬ ਵਿੱਚ ਚੋਣਾਂ ਦੇ ਚਲਦੇ ਆਪਣੀਆਂ ਡਿਊਟੀਆਂ ਨਿਭਾਉਣੀਆਂ ਪੈਣਗੀਆਂ।
ਨੋਟਿਸ ਵਿੱਚ ਬਕਾਇਦਾ ਲਿਖਿਆ ਗਿਆ ਹੈ ਕਿ ਛੁੱਟੀਆਂ ਦੌਰਾਨ ਵਿਭਾਗ ਦੇ ਟੀਚਿੰਗ /ਨਾਨ-ਟੀਚਿੰਗ ਕਾਡਰ ਦੇ ਸੰਬੰਧਤ ਅਧਿਕਾਰੀ/ਕਰਮਚਾਰੀ ਚੋਣ ਡਿਊਟੀ ਅਤੇ ਚੋਣਾਂ ਸਬੰਧੀ ਵਿਵਸਥਾ ਵਿੱਚ ਲੱਗੀ ਡਿਊਟੀ ਨਿਭਾਉਣਾ ਯਕੀਨੀ ਬਣਾਉਣਗੇ।
ਤੁਸੀਂ ਜਿਸ ਰਾਜ ਅਤੇ ਜ਼ਿਲ੍ਹੇ ਨਾਲ ਸਬੰਧਤ ਹੋ, ਉਸ ਵਿੱਚ ਸਕੂਲਾਂ ਦੀਆਂ ਛੁੱਟੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, ਤੁਸੀਂ ਸਾਡੇ ਵਟਸਐਪ ਚੈਨਲ ਨਾਲ ਜੁੜ ਸਕਦੇ ਹੋ ਜਿੱਥੇ ਤੁਹਾਨੂੰ ਸਮੇਂ-ਸਮੇਂ ‘ਤੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਤਰ੍ਹਾਂ ਦੀਆਂ ਜਰੂਰੀ ਖਬਰਾਂ ਦੀ ਜਾਣਕਾਰੀ ਲੈਣ ਲਈ ਸਾਡੇ ਵਟਸਐਪ ਚੈਨਲ ਨਾਲ ਜੁੜੋ।